ਚੜ੍ਹਦਾ ਸੁਜਾਵਲਪੁਰ

ਅਧੂਨਿਕ ਸਹੂਲਤਾਂ
ਵਾਲਾ
ਡਿਜੀਟਲ ਪਿੰਡ
ਚੜ੍ਹਦਾ ਸੁਜਾਵਲਪੁਰ

ਮੈਂ ਮਨਮੋਹਨ ਸਿੰਘ ਖੇਲਾ ਸੇਵਾ ਮੁਕਤ ਅਧਿਆਪਕ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਵਲੋਂ ਬਖਸ਼ੀ ਹੋਈ ਦਾਤ ਬੁਲੰਦ ਕਰਦਾ ਹੋਇਆ ਸਭਨਾ ਨੂੰ ਗੁਰ ਫਤਿਹ ਬੁਲਾਉਂਦਾ ਹਾਂ
“ਸ਼੍ਰੀ ਵਾਹੇਗੁਰੂ ਜੀ ਕਾ ਖਾਲਸਾ।ਸ਼੍ਰੀ ਵਾਹੇਗੁਰੂ ਜੀ ਕੀ ਫਤਿਹ॥”
ਸਭਨਾ ਨੂੰ ਪ੍ਰਵਾਨ ਹੋਵੇ ਜੀ ਅਤੇ “ਚੜ੍ਹਦੇ ਸੁਜਾਵਲਪੁਰ” ਪਿੰਡ ਦੀ ਡਿਜੀਟਲ ਵੈਬ ਪੇਜ ‘ਤੇ ਆਉਣ ਲਈ ਸਾਡੇ ਵਲੋਂ “ਸਭਨਾ ਨੂੰ ਜੀ ਆਇਆਂ ਨੂੰ ਜੀ……….!”
ਇਸ ਵੈਬ ਪੇਜ ਵਿੱਚ ਬਹੁਤ ਤਰ੍ਹਾਂ ਦੀਆਂ ਊਣਤਾਈਆਂ ਅਤੇ ਘਾਟਾਂ ਰਹਿ ਗਈਆਂ ਹੋਣਗੀਆਂ। ਕਿਰਪਾ ਕਰਕੇ ਉਨ੍ਹਾਂ ਵਾਰੇ ਬੇਝਿਜਕ ਸਾਨੂੰ ਇਹਸਾਸ ਜਰੂਰ ਕਰਵਾਇਓ। ਤਾਂ ਕਿ ਅਸੀਂ ਅਪਣੀਆਂ ਗਲਤੀਆਂ ਨੂੰ ਸੁਧਾਰ ਸਕੀਏ ਬਹੁਤ ਬਹੁਤ ਧੰਨਵਾਦ ਮਹਿਰਵਾਨੀ ਜੀ॥

ਪਿੰਡ ਦੀ ਕੁਲ ਵਸੋਂ - 1233

ਕੁੱਲ ਪੁਰਸ਼ - 643

ਕੁੱਲ ਔਰਤਾਂ - 590

ਪਿੰਡ ਨੂੰ ਅਧੂਨਿਕ ਡਿਜੀਟਲ ਬਨਾਉਣ ਦਾ ਮਕਸਦ

ਜਿਵੇਂ ਕਿ ਵਿਕਸਤ ਹੋ ਰਹੀ ਸਾਰੀ ਦੁਨੀਆਂ ਦਾ ਸਾਰਾ ਹੀ ਢਾਂਚਾ ਅਧੂਨਿਕ ਤਕਨੀਕਾਂ ਰਾਹੀਂ ਆਨ ਲਾਈਨ ਵਿਕਸਤ ਹੋ ਰਿਹਾ ਹੈ।ਜਿਹੜਾ ਕਿ ਅਜੋਕੇ ਸਮੇਂ ਦਾ ਹਾਣੀ ਬਨਣ ਲਈ ਇਹ ਸਿਸਟਮ ਬਹੁਤ ਜਰੂਰੀ ਅਤੇ ਸਮੇਂ ਦੀ ਲੋੜ ਵੀ ਹੈ।ਜਦੋਂ ਕਿ ਪਿੰਡ ਵਾਸੀਆਂ ਵਲੋਂ ਵਿਸ਼ਵਾਸ਼ ਕਰਕੇ ਮੈਨੂੰ ਬਹੁਤ ਵੱਡੀ ਜਿਮੇਂਵਾਰੀ ਸੰਭਾਲੀ ਗਈ ਹੈ।ਮੇਰੇ ਵੀ ਪਿੰਡ ਵਾਸੀਆਂ ਲਈ ਬਹੁਤ ਸਾਰੇ ਫਰਜ ਬਣਦੇ ਹਨ ਕਿ ਮੈਂ ਵੀ ਆਪਣੇ ਪਿੰਡ ਨੂੰ ਸਮੇਂ ਦਾ ਹਾਣੀ ਬਨਾਉਣ ਲਈ ਵੱਧ ਤੋਂ ਵੱਧ ਯਤਨ ਕਰਾਂ। ਜਿਸ ਵਿੱਚੋਂ ਸਾਡੇ ਤੋਂ ਬਾਅਦ ਪਿੰਡ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪਤਾ ਲਗਦਾ ਰਵੇ ਕਿ ਦੇਸ਼ ਦੀ ਅਜਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਾਡੇ ਪਿੰਡ ਦੇ ਲੋਕ ਕਿਹੋ ਜਿਹੇ ਸਨ।ਕੀ ਸਾਡੇ ਪਿੰਡ ਦੇ ਲੋਕਾਂ ਨੇ ਦੇਸ਼ ਕੌਮ ਅਤੇ ਪੰਜਾਬ ਪੰਜਾਬੀ ਪੰਜਾਤਬੀਅਤ ਲਈ ਵੀ ਕੋਈ ਹਿੱਸਾ ਪਾਇਆ ਸੀ ? ਪਿੰਡ ਦਾ ਆਪਸੀ ਭਾਈ ਚਾਰਾ ਕਿਹੋ ਜਿਹਾ ਸੀ ? ਕੀ ਪਿੰਡ ਦੇ ਲੋਕ ਪਹਿਲਾਂ ਵੀ ਪੜ੍ਹੇ ਲਿਖੇ ਬੁੱਧੀਮਾਨ ਸਿਆਸੀ ਅਤੇ ਕੀ ਸਰਕਾਰੀ ਨੌਕਰੀਆਂ ਵੀ ਕਰਦੇ ਸਨ ? ਪਿੰਡ ਦੇ ਸਾਰੇ ਹੀ ਪਹਿਲਾਂ ਤੋਂ ਅੱਜ ਤੱਕ ਦੇ ਸਰਪੰਚਾਂ ਅਤੇ ਸੂਝਵਾਨ ਸਿਆਣਿਆਂ ਵਾਰੇ ਜਾਣਕਾਰੀ ਦੇਣ ਦਾ ਨਿਮਾਣਾ ਜਿਹਾ ਯਤਨ ਕੀਤਾ ਗਿਆ ਹੈ।ਪਿੰਡ ਦੇ ਪਿਛੋਕੜ ਵਾਰੇ ਵੀ ਬਹੁਰਗਾਂ ਕੋਲੋਂ ਸੁਣ ਕੇ ਅਤੇ ਉਨ੍ਹਾਂ ਵਲੋਂ ਦਸੇ ਅਨੂਸਾਰ ਜਾਣਕਾਰੀ ਦੇਣ ਦਾ ਨਿਮਾਣਾ ਜਿਹਾ ਯਤਨ ਕੀਤਾ ਗਿਆ ਹੈ।ਹੋ ਸਕਦਾ ਮੈਂ ਕਿਸੇ ਗੱਲੋਂ ਗਲਤ ਵੀ ਹੋਵਾਂ ਮੈਨੂੰ ਜਾਣਕਾਰੀ ਘੱਟ ਹੋਵੇ।ਜੇ ਕਿਸੇ ਹੋਰ ਨੂੰ ਪਿੰਡ ਵਾਰੇ ਵਧੇਰੇ ਜਾਣਕਾਰੀ ਹੋਵੇ ਤਾਂ ਉਹ ਸਾਡੇ ਨਾਲ ਸੰਪਰਕ ਕਰਕੇ ਹੋਰ ਵਧੇਰੇ ਵੀ ਆਪਣੀ ਜਾਣਕਾਰੀ ਦਰਜ ਕਰਵਾ ਸਕਦੇ ਹਨ।

ਪਿੰਡ ਦੇ ਕੁੱਲ ਵੋਟਰ - 947

ਮਰਦ ਵੋਟਰ - 496

ਔਰਤਾਂ ਵੋਟਰ - 451

1947 ਤੋਂ ਬਾਅਦ ਦੇ ਸਾਰੇ ਸਰਪੰਚ

ਦੇਸ਼ ਦੀ ਅਜਾਦੀ ਬਾਅਦ ਪਿੰਡ ਦਾ ਪ੍ਰਬੰਧ ਚਲਾਉਣ ਵਾਲੇ ਪੰਚਾਂ ਅਤੇ ਸਰਪੰਚਾਂ ਤੋਂ ਇਲਾਵਾ ਪਿੰਡ ਦੇ ਸਿਆਣਿਆਂ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਹੈ। ਜਿਨ੍ਹਾਂ ਵਿੱਚ ਸੱਭ ਤੋਂ ਵੱਧ ਯੋਗਦਾਨ ਪਾਉਣ ਵਾਲਾ ਪਿੰਡ ਦੇ ਰਾਜਾ ਜੀ ਬਨਾਰਸੀ ਦਾਸ ਦਾ ਰਿਹਾ ਹੈ। ਸਾਰੇ ਪਿੰਡ ਨੂੰ ਉਨ੍ਹਾਂ ‘ਤੇ ਬਹੁਤ ਵੱਡਾ ਵਿਸ਼ਵਾਸ਼ ਸੀ। ਕਈ ਵਾਰ ਪਿੰਡ ਦੀਆਂ ਲੜਕੀਆਂ ਦੇ ਰਿਸ਼ਤੇ ਵੀ ਰਾਜਾ ਬਨਾਰਸੀ ਦਾਸ ਹੀ ਕਰ ਆਉਂਦੇ ਸਨ। ਉਨ੍ਹਾਂ ਉੱਤੇ ਪਿੰਡ ਦੇ ਲੋਕਾਂ ਦਾ ਬਹੁਤਵੱਡਾ ਭਰੋਸਾ ਸੀ।

ਪਹਿਲੇ ਸਰਪੰਚ ਪੰ. ਦੌਲਤ ਰਾਮ ਜੀ

ਦੂਜੇ ਸਰਪੰਚ ਭਾਗ ਸਿੰਘ (ਮੋਸਰਾ) ਢਿੱਲੋਂ

ਤੀਜੇ ਸਰਪੰਚ ਮਾਸਟਰ ਹਜ਼ਾਰੀ ਲਾਲ ਮਾਨ ਜੀ

ਚੌਥੇ ਸਰਪੰਚ ਮਾਸਟਰ ਪੰਡਿਤ ਠਾਕਰ ਦਾਸ ਜੀ

ਪੰਜਵੇ ਸਰਪੰਚ ਸਦਾ ਰਾਮ ਰੱਕੜ ਜੀ

ਛੇਵੇਂ ਸਰਪੰਚ ਪਰਦੁੱਮਣ ਸਿੰਘ ਦਿਆਲ ਜੀ

ਸਤਵੇਂ ਸਰਪੰਚ ਬੂਝਾ ਸਿੰਘ ਦਿਆਲ

ਅੱਠਵੇਂ ਸਰਪੰਚ ਕੁਲਦੀਪ ਸਿੰਘ ਜੱਸਲ

ਨੌਵੇਂ ਸਰਪੰਚ ਅਜੀਤ ਸਿੰਘ ਖੇਤਾਨ ਸੇਵਾਮੁਕਤ ਡੀ.ਈ.ਓ

ਦਸਵੇਂ ਸਰਪੰਚ ਹੁਸਨ ਲਾਲ

ਗਿਆਰਵੇਂ ਸਰਪੰਚ ਚੂਹੜ ਸਿੰਘ ਚੌਹਾਨ

ਬਾਰਵੇਂ ਸਰਪੰਚ ਮਾਸਟਰ ਮਨਮੋਹਨ ਸਿੰਘ ਖੇਲਾ

ਤੇਰਵੇਂ ਕਾਰਜਕਾਰੀ ਸਰਪੰਚ ਬਲਬੀਰ ਸਿੰਘ ਘਣਗਸ

ਚੌਦਵੇਂ ਸਰਪੰਚ ਸ਼੍ਰੀ ਮਤੀ ਜਸਪਾਲ ਕੌਰ ਚੌਹਾਨ

ਪਿੰਡ ਦੇ ਪਿਛੋਕੜ ਦੀ ਇੱਕ ਪੰਛੀ ਝਾਤ

ਸਾਡੇ ਬਾਬਿਆਂ ਪੜਦਾਦਿਆਂ ਦੀ ਹਵੇਲੀ ਜੋ ਕੱਚੀਆਂ ਕੰਧਾਂ ਵਾਲੀ ਹੀ ਸੀ। ਪਰ ਉਸ ਦੀਆਂ ਕੰਧਾਂ ਨੂੰ ਏਨੀ ਸਫਾਈ ਨਾਲ ਬਣਾਇਆ ਹੋਇਆ ਸੀ। ਜਿਸ ਤੋਂ ਪਤਾ ਨਹੀਂ ਸੀ ਲਗਦਾ ਅਤੇ ਨਾ ਕੋਈ ਪਛਾਣ ਸਕਦਾ ਸੀ ਕਿ ਕੰਧਾਂ ਕੱਚੀਆਂ ਹਨ ਜਾ ਕਿ ਪੱਕੀਆਂ ਇੱਟਾਂ ਦੀਆਂ ਹਨ। ਛੱਤ ਵੀ ਸੰਦੂਕ ਵਾਂਗ ਚੀਲ ਦੀ ਲਕੜ ਦੀਆਂ ਫੱਟੀਆਂ ਲਾਕੇ ਸੰਦੂਕੀ ਛੱਤ ਵਾਲੀ ਬਣਾਈ ਹੋਈ ਸੀ। ਉਸ ਦੀਆਂ ਸਤੀਰੀਆਂ ਵੀ ਚੀਲ ਦੀ ਲਕੜ ਦੀਆਂ ਹੀ ਸਨ। ਜਿੱਥੇ ਕਿ ਗਰਮੀਆਂ ਨੂੰ ਵੀ ਉਹ ਹਵੇਲੀ ਠੰਡੀ ਰਹਿੰਦੀ ਸੀ ਜਿੱਥੇ ਬਹੁਤ ਵੱਡਾ ਸਾਰਾ ਹੱਥ ਨਾਲ ਖਿੱਚਣ ਵਾਲਾ ਹਵਾ ਝਲਣ ਵਾਲਾ ਪੱਖਾ ਵੀ ਲੱਗਿਆ ਹੋਇਆ ਸੀ। ਇੱਕ ਕਮਰਾ ਤੂੜੀ ਵਗੈਰਾ ਡੰਗਰਾ ਦੇ ਪੱਠਿਆਂ ਲਈ ਸੀ ਅਤੇ ਇੱਕ ਕਮਰਾ ਡੰਗਰਾ ਲਈ ਸੀ ਜੋ ਕਿ ਲਟੈਣਾ ਸਤੀਰਾਂ ਅਤੇ ਕੜੀਆਂ ਅਤੇ ਉੱਤੇ ਪ੍ਰਦੇਸੀ ਲਕੜ ਦੀਆਂ ਬਰੀਕ ਝਿੰਗਾਂ ਪਾ ਕੇ ਉੱਪਰ ਗੰਨਿਆਂ ਦੀ ਖੋਰੀ ਅਤੇ ਉੱਤੇ ਮਿਟੀ ਦੀ ਛੱਤ ਸੀ। ਜੋ ਕਦੇ ਵੀ ਮੀਂਹ ਵਾਰਿਸ਼ ਵਿੱਚ ਵੀ ਚੋਇਆ ਨਹੀ ਸੀ । ਡੈਡੀ ਜੀ ਅਤੇ ਦਾਦਾ ਜੀ ਦੇ ਭਰਾ ਵਲੋਂ ਦਸਣ ਅਨੂਦਾਰ ਜਦੋਂ ਅਸੀਂ ਉਹ ਨੂੰ ਢਾਇਆ ਸੀ ਉਸ ਵੇਲੇ ਉਸ ਨੂੰ ਬਣੇ ਹੋਏ ਨੂੰ ਸੌ ਡੇਢ ਸੌ ਸਾਲ ਹੋ ਚੁੱਕਾ ਸੀ। ਸਾਡੇ ਉਸ ਮਕਾਨ ਦੇ ਗੁਆਂਢ ਵਾਲੇ ਪਿੰਡ ਦੇ ਦਰਵਾਜੇ ਦੇ ਨੇੜੇ ਵਾਲੇ ਸਾਡੇ ਕੋਠੇ ਨਾਲ ਲਗਦੇ ਘਰ ਵਿੱਚ ਰਹਿੰਦੀ 125 ਸਾਲ ਤੱਕ ਦੀ ਉਮਰ ਭੋਗਣ ਵਾਲੀ ਪਿੰਡ ਦੀ ਸਿਆਣੀ ਬਜੁਰਗ ਮਾਤਾ ਗੁਜਰੀ ਦਿਆਲ ਅਤੇ ਹੋਰ ਬਹੁਤ ਸਾਰੇ ਪੁਰਾਣੇ ਬਜੁਰਗਾਂ ਦੇ ਦਸਣ ਅਨੂਸਾਰ ਸੈਕੜੇ ਸਾਲ ਪਹਿਲਾਂ ਜਦੋਂ ਲੁਟੇਰੇ ਧਾੜਵੀ ਲੁੱਟਾਂ ਖੋਹਾਂ ਕਰਨ ਦੇ ਮਕਸਦ ਨਾਲ ਦਰਾ ਖੇਬਰ ਵਾਲੇ ਰਸਤਿਓਂ ਮੱਸਾ ਰੰਗੜ, ਮੀਰ ਮੰਨੂ, ਅਹਿਮਦ ਸ਼ਾਹ ਅਬਦਾਲੀ, ਮੁਹੰਮਦ ਗੌਰੀ, ਮਹਿਮੂਦ ਗਜਨਵੀ, ਯਕਰੀਆ ਖਾਨ ਆਦਿ ਵਰਗੇ ਸੋਨੇ ਦੀ ਚਿੜੀ ਵਜੋਂ ਜਾਣੇ ਜਾਂਦੇ ਹਿੰਦੋਸਤਾਨ ਨੂੰ ਲੁੱਟਣ ਆਉਂਦੇ ਸਨ।

ਇਹ ਸਾਰੇ ਹੀ ਸਰਹੱਦੀ ਇਲਾਕੇ ਪੁਆਂਧ ਮਾਝੇ ਮਾਲਵੇ ਰਸਤਿਓਂ ਦਿੱਲੀ ਸਮੇਤ ਹਿੰਦ ਦੇ ਹੋਰ ਇਲਾਕਿਆਂ ਦੀ ਲੁੱਟ ਕਰਦੇ ਹੋਏ ਬਹੁਤ ਸਾਰੀਆਂ ਸਾਡੇ ਦੇਸ਼ ਦੀਆਂ ਧੀਆਂ ਭੈਣਾ ਮਾਵਾਂ ਨੂੰ ਵੀ ਲੁੱਟ ਕੇ ਨਾਲ ਹੀ ਲੈ ਜਾਂਦੇ ਸਨ। ਗਜਨੀ ਦੇ ਬਜਾਰਾਂ ਵਿੱਚ ਜਾ ਕੇ ਧੀਆਂ ਭੈਣਾ ਮਾਵਾਂ ਦੀ ਬੋਲੀ ਲਾ ਕੇ ਟੱਕੇ ਟੱਕੇ ਨੂੰ ਵੇਚ ਦਿੰਦੇ ਸਨ। ਇਨ੍ਹਾਂ ਇਲਾਕਿਆਂ ਦੇ ਲੋਕ ਇਨ੍ਹਾਂ ਧਾੜਵੀ ਲੁਟੇਰਿਆਂ ਤੋਂ ਤੰਗ ਆ ਕੇ ਪੰਜਾਬ ਦੇ ਕੰਡੀ ਵਾਲੇ ਨੀਮ ਪਹਾੜੀ ਇਲਾਕਿਆਂ ਸਮੇਤ ਦੂਣੀ ਵਿੱਚ ਰਹਿਣਾ ਸੁਰਖਿਅਤ ਸਮਝਣ ਲੱਗ ਪਏ ਸਨ। ਇਸੇ ਤਹਿਤ ਜਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਖਡੂਰ ਸਾਹਿਬ ਦੇ ਨੇੜਲੇ ਪਿੰਡ ਖੇਲਾ ਤੋਂ ਵੀ ਸਹਿਜਾਦਾ ਜੱਟ ਨੇ ਆਪਣੇ ਨਾਲ ਸਾਰੇ ਹੀ ਭਾਈ ਚਾਰਿਆਂ ਅਤੇ ਸਾਰੀਆਂ ਹੀ ਜਾਤਾਂ ਅਤੇ ਧਰਮਾਂ ਦੇ ਲੋਕ ਜਿਨ੍ਹਾਂ ਵਿੱਚ ਵੱਧ ਪ੍ਰੀਵਾਰ ਦਿਆਲ ਗੋਤ ਦੇ, ਮਾਨ, ਰੱਕੜ, ਬੈਂਸ, ਢਿਲੋਂ, ਜੱਸਲ, ਘਣਗਸ, ਚੌਹਾਨ, ਸੈਂਪਲੇ, ਖੇਤਾਨ,ਤਿਵਾੜੀ ਫਲੋਰੇ, ਸ਼ਰਮੇ, ਵਰਮੇਂ, ਜਿਨ੍ਹਾਂ ਵਿੱਚ ਜੱਟ, ਝੀਰ, ਨਾਈ, ਸ਼ੀਂਬੇ, ਤਰਖਾਣ, ਲੁਹਾਰ, ਸੁਨਿਆਰ, ਪੰਡਿਤ, ਆਦਧਰਮੀਂ ਸਮਾਜ ਬਾਲਮੀਕੀ ਸਮਾਜ ਤੋਂ ਇਲਾਵਾ ਮੁਸਲਮਾਨਾਂ ਦੀਆਂ ਵੀ ਸਾਰੀਆਂ ਜਾਤਾਂ ਦੇ ਲੋਕ ਜਿਵੇਂ ਰਾਈਂ, ਭਰਾਈਂ, ਫਕੀਰ, ਜੁਲਾਹੇ ਆਦਿ ਨਾਲ ਲਿਆ ਕੇ ਇਸ ਪਿੰਡ ਦੇ ਦਰਵਾਜੇ ਵਾਲੀ ਜਗਾ ਮੋਹਡੀ ਗੱਡ ਕੇ ਇਸ ਪਿੰਡ ਨੂੰ ਸੁਜਾਦਪੁਰ ਦਾ ਨਾਮ ਦਿੱਤਾ ਗਿਆ। ਜਿਹੜਾ ਕਿ ਸਮੇਂ ਅਨੂਸਾਰ ਬਦਲਦਾ ਹੋਇਆ ਸੁਜਾਦਪੁਰ ਤੋਂ ਬਾਅਦ ਸੁਜਾਲਪੁਰ ਬਾਅਦ ਵਿੱਚ ਸੁਜਾਵਲਪੁਰ ਹੋ ਨਿਬੜਿਆ। ਬਾਅਦ ਵਿੱਚ ਖੱਤਰੀ ਸੈਣੀ ਯੂ ਪੀ ਬਿਹਾਰ ਤੋਂ ਆ ਕੇ ਕਈ ਭਈਏ ਲੋਕ ਵੀ ਆਣ ਵਸ ਗਏ ਹਨ। ਇਹ ਪਿੰਡ ਅਨੇਕਾਂ ਧਰਮਾਂ ਜਾਤਾਂ ਵਾਲਾ ਹੋਣ ਦੇ ਬਾਵਯੂਦ ਸਾਂਝੀਵਾਲਤਾ ਦਾ ਸੁਨੇਹਾ ਦੇਣ ਵਾਲਾ ਅਨੇਕਤਾ ਵਿੱਚ ਏਕਤਾ ਰੱਖਣ ਵਾਲਿਆਂ ਦਾ ਪਿੰਡ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਮੁਸਲਮਾਨ ਭਾਈਚਾਰੇ ਦੇ ਭਰਾਈਂ ਬਰਾਦਰੀ ਦੇ ਲੋਕਾਂ ਦਾ ਬੈਂਡ ਵਾਜਾ ਪੰਜਾਬ ਭਰ ਵਿੱਚ ਮਸ਼ਹੂਰ ਸੀ।

ਦੇਸ਼ ਦੀ ਵੰਡ ਤੋਂ ਬਾਅਦ ਮਾਸਟਰ ਕਰਮ ਚੰਦ ਬੈਂਡ ਮਾਸਟਰ, ਮਾਸਟਰ ਚੁਰੰਜੀ ਲਾਲ ਮਾਸਟਰ ਪ੍ਰੇਮ ਲਾਲ. ਮਾਸਟਰ ਬੂਟਾ ਰਾਮ, ਮਾਸਟਰ ਸਿਵਜੀ ਅਤੇ ਵਰਤਮਾਨ ਮਾਸਟਰ ਸ਼ਿਵਜੀ ਰਾਮ ਅਤੇ ਪ੍ਰੇਮ ਲਾਲ ਬੈਂਡ ਮਾਸਟਰ ਦਾ ਬੈਂਡ ਵਾਜਾ ਇਲਾਕੇ ਭਰ ਵਿੱਚ ਮਸ਼ਹੂਰ ਹੈ। ਬਿਮਾਰੀਆਂ ਦਾ ਇਲਾਜ ਕਰਨ ਲਈ ਹਿਕਮਤ ਦਾ ਕੰਮ ਕਰਨ ਵਾਲੇ ਹਕੀਮ ਨਿਜਾਮ ਜੋ ਜੁਲਾਹਾਂ ਭਾਈਚਾਰੇ ਨਾਲ ਸਬੰਧ ਰੱਖਦਾ ਸੀ ਆਪਣੇ ਇਲਾਕੇ ਭਰ ਵਿੱਚ ਇਲਾਜ ਕਰਨ ਲਈ ਬਹੁਤ ਹੀ ਜਿਆਦਾ ਮਸ਼ਹੂਰ ਸੀ। ਮਿਸਤਰੀ ਰਾਮ ਸਿੰਘ ਵੀ ਹਿਕਮਤ ਲਈ ਮਸ਼ਹੂਰ ਸੀ। ਨੰਬਰਦਾਰ ਸੁਰਿੰਦਰ ਸਿੰਘ ਦੇ ਮਾਪਿਆਂ ਦੇ ਬਜੁਰਗ ਵੀ ਹਿਕਮਤ ਲਈ ਮਸ਼ਹੂਰ ਸਨ। ਜਿਨ੍ਹਾਂ ਨੂੰ ਅੱਜ ਵੀ ਹਕੀਮ ਦਿਆਂ ਦੇ ਕਹਿ ਕੇ ਬੁਲਾਇਆ ਜਾਂਦਾ ਹੈ। ਚੌਹਾਨ ਵੰਸ਼ ਦੇ ਬਜੁਰਗ ਵੀ ਅੱਗ ਨਾਲ ਸੱੜੇ ਹੋਏ ਵਿਆਕਤੀ ਦਾ ਇਲਾਜ ਕਰਨ ਦੇ ਮਾਹਰ ਰਹੇ ਹਨ। ਮਿਸਤਰੀ ਰਾਮ ਸਿੰਘ ਵੀ ਛੋਟੀਆਂ ਮੋਟੀਆਂ ਬਿਮਾਰੀਆਂ ਦਾ ਇਲਾਜ ਵੀ ਮੁਫਤ ਵਿੱਚ ਕਰਦੇ ਰਹੇ ਹਨ। ਪਿੰਡ ਦੇ ਸਾਰੇ ਹਕੀਮ ਲੋਕਾਂ ਦਾ ਇਲਾਜ ਮੁਫਤ ਵਿੱਚ ਹੀ ਕਰਦੇ ਸਨ।

ਮੌਜੂਦਾ ਪੰਚਾਇਤ

ਬਾਰਵੇਂ ਸਰਪੰਚ ਮਾਸਟਰ ਮਨਮੋਹਨ ਸਿੰਘ ਖੇਲਾ

ਤੇਰਵੇਂ ਕਾਰਜਕਾਰੀ ਸਰਪੰਚ ਬਲਬੀਰ ਸਿੰਘ ਘਣਗਸ

ਪਾਖਰ ਰਾਮ ਪੰਚ

ਨਰਿੰਦਰ ਕੁਮਾਰ ਪੰਚ

ਰਣਜੀਤ ਕੌਰ ਰੱਕੜ ਪੰਚ

ਰਕਸ਼ਾ ਰਾਣੀ ਪੰਚ

ਸਵਰਗਵਾਸੀ ਬਲਬੀਰ ਕੌਰ ਪੰਚ

ਪਿੰਡ ਦੇ ਲੋਕਾਂ ਦੇ ਕੰਮ ਕਾਰ ਵਾਲੇ ਧੰਦੇ

ਇਹ ਪਿੰਡ ਆਮ ਤੌਰ ‘ਤੇ ਖੇਤੀਵਾੜੀ ਕਰਨ ਵਾਲਿਆ ਦਾ ਹੀ ਪਿੰਡ ਹੈ। ਇਸ ਤੋਂ ਇਲਾਵਾ ਇਸ ਪਿੰਡ ਦੇ ਜਿਆਦਾਤਰ ਪੜ੍ਹੇ ਲਿਖੇ ਬਹੁਤ ਗਿਣਤੀ ਲੋਕ ਸਿੱਖਿਆ ਖੇਤਰ ਨਾਲ ਜੁੜੇ ਹੋਏ ਅਧਿਆਪਕ ਵੀ ਹੋਏ ਹਨ। ਜਿਨ੍ਹਾਂ ਵਿੱਚ ਪੰਜਾਬ ਰਾਜ ਪਰਸ਼ਕਾਰ ਵਿਜੇਤਾ ਅਤੇ ਭਾਰਤ ਸਰਕਾਰ ਦੇ ਰਾਸ਼ਟਰਪਤੀ ਤੋਂ ਨੈਸ਼ਨਲ (ਕੌਮੀ) ਪਰਸ਼ਕਾਰ ਵਿਜੇਤਾ ਵੀ ਹੋਏ ਹਨ। ਜ਼ਿਲ੍ਹਾ ਸਿੱਖਿਆ ਅਧਿਕਾਰੀ ਅਜੀਤ ਸਿੰਘ ਖੇਤਾਨ ਤੋਂ ਇਲਾਵਾ ਪ੍ਰਿੰਸੀਪਲ ਤੱਕ ਦੀਆਂ ਜੋਬਾਂ ਤੱਕ ਕਰਨ ਵਾਲੇ ਵੀ ਹੋਏ ਹਨ, ਸਕੂਲ ਹੈੱਡਮਾਸਟਰ, ਸਕੂਲ ਮਾਸਟਰ, ਸਕੂਲਾਂ ਵਿੱਚ ਚੌਥੇ ਦਰਜੇ ਦੇ ਕਰਮਚਾਰੀ ਵੀ ਰਹੇ ਹਨ। ਬਿਜਲੀ ਬੋਰਡ ਪਾਵਰਕਾਮ ਵਿੱਚ ਲਾਈਨ ਮੈਨ ਅਤੇ ਜੇ ਈ ਤੱਕ ਦੇ ਕਰਮਚਾਰੀ ਵੀ ਰਹੇ ਹਨ, ਸੱਤਪਾਲ ਤੋਂ ਇਲਾਵਾ ਰਾਮਪਾਲ ਵਰਗੇ ਮਲਟੀਪਰਪਜ ਹੈਲਥ ਵਰਕਰ ਅਤੇ ਸਿਹਤ ਵਿਭਾਗ ਦੇ ਹੋਰ ਕਰਮਚਾਰੀ ਵੀ ਹੋਏ ਹਨ। ਡਾਕਤਾਰ ਵਿਭਾਗ ਦੇ ਕਰਮਚਾਰੀ ਵੀ ਹਨ। ਕੇਹਰ ਸਿੰਘ ਵਰਗੇ ਭਾਰਤੀ ਫੌਜ ਦੀ ਸੇਵਾ ਵਾਲੇ ਅਫਸਰ ਵੀ ਹਨ ਪੰਜਾਬ ਪੁਲੀਸ ਦੇ ਕਰਮਚਾਰੀ ਵੀ ਹਨ। ਸਿਵਲ ਇੰਨਜੀਨੀਅਰ ਦੀ ਯੋਗਤਾ ਰੱਖਣ ਵਾਲੇ ਨਰਿੰਦਰ ਕੁਮਾਰ ਖੇਤਾਨ ਵਰਗੇ ਵੀ ਹੋਏ ਹਨ। ਪੌਂਗਡੈਮ ਵਿਖੇ ਉੱਚ ਆਹੁਦਿਆਂ ‘ਤੇ ਸੇਵਾ ਨਿਭਾਉਣ ਵਾਲੇ ਬਾਬੂ ਜੀ ਮੰਗਲ ਰਾਮ ਜੀ ਵਰਗੇ ਰਹੇ ਹਨ ਜਿਨ੍ਹਾਂ ਨੇ ਪਿੰਡ ਦੇ ਬਹੁਤ ਸਾਰੇ ਲੋਕਾਂ ਨੂੰ ਰੁਜਗਾਰ ਦੁਆਇਆ ਸੀ। ਸ਼ੂਗਰ ਮਿੱਲ਼ ਲੁਕਸਰ ਵਿਖੇ ਸੀਨੀਅਰ ਪ੍ਰਬੰਧਕ ਮੈਨੇਜਰ ਵਜੋਂ ਸੇਵਾ ਨਿਭਾਉਣ ਵਾਲੇ ਚੌਧਰੀ ਊਧਮ ਸਿੰਘ ਬੈਂਸ ਉਰਫ (ਊਧੋ ਰਾਮ ਬੈਂਸ) ਵੀ ਇਸੇ ਪਿੰਡ ਦੇ ਸਨ ਜਿਨ੍ਹਾਂ ਨੇ ਪਿੰਡ ਦੇ ਬਹੁਤ ਸਾਰੇ ਲੋਕਾਂ ਨੂੰ ਮਿੱਲ਼ ਵਿੱਚ ਰੁਜਗਾਰ ਦੁਆਇਆ ਸੀ। ਇਸੇ ਹੀ ਤਰ੍ਹਾਂ ਚੌਧਰੀ ਮਹਾਂ ਸਿੰਘ ਦਿਆਲ ਦਿੱਲੀ ਸਰਕਾਰ ਦੇ ਗਵਰਨਰ ਹਾਊਸ ਵਿਖੇ ਸੀਨੀਅਰ ਸੈਕਰੇਟਰੀ ਵਜੋਂ ਸੇਵਾ ਨਿਭਾਉਂਦੇ ਰਹੇ। ਜਿਨ੍ਹਾਂ ਨੇ ਵੀ ਪਿੰਡ ਦੇ ਬਹੁਤ ਸਾਰੇ ਪੜ੍ਹੇ ਲਿਖੇ ਲੋਕਾਂ ਨੂੰ ਦਿੱਲੀ ਵਿਖੇ ਰੁਜਗਾਰ ਦੁਆਇਆ ਸੀ। ਮਾਸਟਰ ਮੂਲਾ ਸਿੰਘ ਖੇਲਾ ਨੇ ਵੀ ਅਧਿਆਪਨ ਦੇ ਕਿੱਤੇ ਵਿੱਚ ਸੇਵਾਵਾਂ ਨਿਭਾਉਂਦਿਆਂ ‘ਤੇ ਸਮਾਜ ਸੇਵਾ ਕਰਦਿਆਂ ਕਈ ਲੋਕਾਂ ਨੂੰ ਰੁਜਗਾਰ ਵੀ ਦੁਆਇਆ ਸੀ। ਇਹ ਪਿੰਡ ਰਾਗੀਆਂ ਕਵੀਸਰਾਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਜਿਨ੍ਹਾਂ ‘ਚ ਜਗਰਾਤੇ ਕਰਨ ਵਾਲੇ ਕਵੀ ਲਾਲਾ ਦੁਰਗਾ ਦਾਸ ਜੀ, ਕਵੀ ਲਾਲ ਚੰਦ ਜੀ,ਕਵੀ ਰਤਨ ਚੰਦ ਮਾਨ, ਕਵੀ ਪੰਡਿਤ ਰਾਮ ਪ੍ਰਕਾਸ਼ ਜੀ ਉਨ੍ਹਾਂ ਦਾ ਸਾਥੀ ਭਰਾ ਪੰਡਿਤ ਕਿਸ਼ਨ ਚੰਦ,ਇਨ੍ਹਾਂ ਦੇ ਸਾਥੀ ਤਬਲਾ ਬਾਦਕ ਬਖਤੌਰ ਸਿੰਘ ਧਾਰਨੀ ਭਾਰਾਪੁਰ ਜਿਨ੍ਹਾਂ ਨੇ ਆਪਣੇ ਇਲਾਕੇ ਤੋਂ ਇਲਾਵਾ ਹਰਿਆਣਾ, ਯੂ ਪੀ, ਹਿੰਮਾਚਲ ਪ੍ਰਦੇਸ਼ ਤੋਂ ਇਲਾਵਾ ਰਾਜਸਥਾਨ ਬੀਕਾਨੇਰ, ਯੂ ਪੀ ਤੱਕ “ਨਾਲ ਕਮੰਡਲ ਦੇ ਦੇਖੀ ਚਾਹ ਦੀ ਕੇਤਲੀ ਲੜਦੀ” ਅਤੇ ਇਤਹਾਸਿਕ ਮਿਥਹਾਸਿਕ ਅਤੇ ਧਾਰਮਿਕ ਕਵੀਸ਼ਰੀ ਰਾਹੀਂ ਧੁੰਮਾਂ ਪਾਈਆਂ ਹੋਈਆਂ ਸਨ। ਅਜੋਕੀ ਗਾਇਕੀ ਦੇ ਖੇਤਰ ਵਿੱਚ ਆਪਣੇ ਗੀਤ ਲਿਖ ਕੇ ਪੰਡਿਤ ਰਾਹੁਲ ਕੁਮਾਰ ਪੁੱਤਰ ਪੰਡਿਤ ਅਮਰਜੀਤ ਸ਼ਰਮਾ ਪੁੱਤਰ ਪੰਡਿਤ ਮਾਸਟਰ ਗੋਪਾਲ ਕਿਸ਼ਨ ਵੀ ਧੁੰਮਾਂ ਪਾ ਰਿਹਾ ਹੈ। ਕਵੀ ਪ੍ਰਦੁਮਣ ਸਿੰਘ ਮੋਸਰਾ (ਢਿਲੋਂ) ਅਤੇ ਨਰਸ਼ੇਰ ਸਿੰਘ ਢਿਲੋਂ ਵੀ ਆਪਣੀ ਕਲਾ ਰਾਹੀਂ ਪਿੰਡ ਦੀ ਪਛਾਣ ਬਣਦੇ ਰਹੇ ਹਨ।

ਪਿੰਡ ਦੀ ਭਲਾਈ ਦੇ ਯਤਨ

ਖੇਲਾ ਪਰਿਵਾਰ ਨੇ ਪਿੰਡ ਦੇ ਸਕੂਲ ਅਤੇ ਲਾਗਲੇ ਪਿੰਡਾਂ ਨੂੰ ਲੈਪਟਾਪ ਅਤੇ ਪ੍ਰੋਜੈਕਟਰ ਵੰਡੇ

ਨੌਜ਼ਵਾਨ ਏਕਤਾ ਨਾਲ ਕੰਮ ਕਰਦੇ ਹੋਏ

ਨੌਜ਼ਵਾਨ ਏਕਤਾ ਨਾਲ ਕੰਮ ਕਰਦੇ ਹੋਏ

ਨੌਜ਼ਵਾਨ ਏਕਤਾ ਨਾਲ ਕੰਮ ਕਰਦੇ ਹੋਏ

ਨੌਜ਼ਵਾਨ ਏਕਤਾ ਨਾਲ ਕੰਮ ਕਰਦੇ ਹੋਏ

ਨੌਜ਼ਵਾਨ ਏਕਤਾ ਨਾਲ ਕੰਮ ਕਰਦੇ ਹੋਏ

ਛਪੜ ਦਾ ਮਿਲ ਕੇ ਕੰਮ ਕਰਦੇ ਨੌਜ਼ਵਾਨ

ਛਪੜ ਦਾ ਮਿਲ ਕੇ ਕੰਮ ਕਰਦੇ ਨੌਜ਼ਵਾਨ

ਛਪੜ ਦਾ ਮਿਲ ਕੇ ਕੰਮ ਕਰਦੇ ਨੌਜ਼ਵਾਨ

ਛਪੜ ਦਾ ਮਿਲ ਕੇ ਕੰਮ ਕਰਦੇ ਨੌਜ਼ਵਾਨ

ਇਨ੍ਹਾਂ ਸਾਰਿਆਂ ਤੋਂ ਇਲਾਵਾ ਵੀ ਪੁਰਾਣੇ ਸਮਿਆਂ ਤੋਂ ਹੀ ਪਿੰਡ ਦੇ ਬਜੁਰਗ ਸਿਆਣਿਆਂ ਵਲੋਂ ਵੀ ਸਮੇਂ ਸਮੇਂ ਸਹਿਯੋਗ ਦਿੱਤਾ ਜਾਂਦਾ ਰਿਹਾ ਹੈ। ਜਿਨ੍ਹਾਂ ‘ਚ ਸੰਤ ਸੁਭਾਅ ਭਗਵਾਨ ਸਿੰਘ ਖੇਲਾ ਅਤੇ ਨਿਹਾਲ ਖੇਲਾ ਜਿਨ੍ਹਾਂ ਆਪਣੇ ਕੋਲੋਂ ਪੈਸੇ ਖਰਚ ਕੇ ਜਿਲ੍ਹਾ ਸ਼ੈਸ਼ਨ ਕੋਰਟ ਵਿੱਚ ਕੇਸ ਲੜ ਕੇ ਗਰੀਬ ਲੋਕਾਂ ਨੂੰ ਵੀ ਸ਼ਾਮਲਾਟ ਜਮੀਨ ਵਿੱਚ ਹਿੱੱਸਾ ਦੁਆਇਆ ਸੀ। ਪਿੰਡ ਵਿੱਚ ਗੁਰਦਵਾਰਾ ਸ਼ਹੀਦਾਂ ਦੀ ਨੀਂਹ ਰੱਖਣ ਵਾਲੇ ਪਿੰਡ ਦੇ ਹੀ ਦੋਹਤਰੇ ਸਵਰਗਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਬਾਹਰੋਂ ਉਗਰਾਹੀ ਕਰਕੇ ਗੁਰੁਘਰ ਦੀ ਉਸਾਰੀ ਦਾ ਬੀੜਾ ਚੁੱਕਿਆ ਸੀ। ਜਿਹੜਾ ਕਿ ਅੱਜ ਬਹੁਤ ਵੱਡੀ ਅਤੇ ਸ਼ਾਨਦਾਰ ਬਿਲਡਿੰਗ ਦੇ ਰੂਪ ਵਿੱਚ ਸੁਸੋਭਿਤ ਹੈ। ਗੁਰੁਘਰ ਨਾਲ ਲੋਕਾਂ ਨੂੰ ਜੋੜਨ ਲਈ ਸੰਤਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਤੋਂ ਬਿਨਾ ਪਿੰਡ ਦੇ ਵਿਕਾਸ ਲਈ ਜਵਾਲਾ ਸਿੰਘ ਦਿਆਲ, ਕਰਮਾ ਨੰਬਰਦਾਰ ਦਿਆਲ, ਪੰਡਿਤ ਮਾਸਟਰ ਰਾਮ ਲਾਲ ਜੀ, ਮਾਸਟਰ ਜਵਾਲਾ ਰਾਮ ਮਾਨ ਜੀ,ਪੰਡਿਤ ਮਾਸਟਰ ਮੇਲਾ ਰਾਮ ਜੀ, ਨੰਬਰਦਾਰ ਤੁਲਸੀ ਰਾਮ, ਨੰਬਰਦਾਰ ਮੂਲਾ ਰਾਮ ਦਿਆਲ, ਰਤਨ ਸਿੰਘ ਘਣਗਸ, ਮਹਾਂ ਚੰਦ ਘਣਗਸ, ਪੰਡਿਤ ਰਤਨ ਚੰਦ, ਦੌਲਾ ਮੋਸਰਾ ਢਿਲੋਂ, ਹਣਸਾ ਮਾਨ, ਝਾਬਾ ਰਾਮ, ਫਕੀਰ ਚੰਦ, ਵਤਨ ਚੰਦ ਖੇਤਾਨ, ਮੇਹਰ ਚੰਦ ਖੇਤਾਨ, ਰਾਮ ਲੋਕ, ਰਤਨ ਚੰਦ ਵਕੀਲ, ਬਾਪੂ ਸੰਸਾਰ ਚੰਦ, ਮਿਸਤਰੀ ਸੰਸਾਰ ਚੰਦ, ਕਾਮਰੇਡ ਸੁਰਿੰਦਰ ਸਿੰਘ ਰੱਕੜ, ਮਿਸਤਰੀ ਰਾਮ ਸਿੰਘ, ਮਿਸਤਰੀ ਹਜਾਰੀ ਰਾਮ ਬਹੁਤ ਵੱਧੀਆਂ ਕਾਰੀਗਰ ਅਤ ਸ਼ਾਂਤ ਸੁਭਾਅ ਵਾਲੇ ਸਨ, ਜਗਤ ਸਿੰਘ ਦਿਆਲ ਪੁੱਤਰ ਜਗੀਰੀ, ਵਤਨਾ ਸੈਂਪਲਾ, ਫੌਜੀ ਧੰਨਾ ਸਿੰਘ ਸੈਂਪਲਾ, ਫੌਜੀ ਜਗੀਰ ਪ੍ਰਾਪਤ ਧਨੀ ਸਿੰਘ ਰੱਕੜ,ਭਗਤ ਰਾਮ ਰੱਕੜ, ਨੌਹਰੀਆਂ ਸਿੰਘ ਰੱਕੜ, ਸਦਾ ਰਾਮ ਸਰਪੰਚ ਰੱਕੜ, ਪੰਡਿਤ ਨੰਦ ਲਾਲ ਜੀ, ਪੰਡਿਤ ਸ਼੍ਰੀ ਰਾਮ ਜੀ , ਸਾਧੂ ਸਿੰਘ ਮਿਸਤਰੀ ਨੈਣਵਾਂ ਵਾਲਾ, ਸਾਧੂ ਸਿੰਘ ਸ਼ੈਕਟਰੀ ਘਣਗਸ, ਪੰਡਿਤ ਚਮਨ ਲਾਲ ਸੀ ਬੀ ਆਈ ਇੰਨਸਪੈਕਟਰ. ਸੇਵਾ ਮੁਕਤ ਹੈੱਡਮਾਸਟਰ ਸੁੱਚਾ ਰਾਮ, ਸੇਵਾ ਮੁਕਤ ਹੈੱਡਮਾਸਟਰ ਨਿਰਮਲ ਸਿੰਘ ਦਿਆਲ, ਸੇਵਾ ਮੁਕਤ ਹੈੱਡਮਾਸਟਰ ਮਦਨ ਲਾਲ, ਪੰਡਿਤ ਮਾਸਟਰ ਅਸ਼ੋਕ ਕੁਮਾਰ ਜੀ, ਪੰਡਿਤ ਚਮਨ ਲਾਲ ਸੇਵਾ ਮਕਤ ਸੀ ਬੀ ਆਈ ਵਿਭਾਗ ਭਾਰਤ ਸਰਕਾਰ, ਪਿੰਡ ਦੀ ਗਰਾਉਂਡ ਬਨਾਉਣ ਦਾ ਕੰਮ ਸ਼ੁਰੂ ਕਰਵਾਉਣ ਵਾਲਿਆਂ ਵਿੱਚ ਹਿੱਸਾ ਪਾਉਣ ਵਾਲੇ ਮੁਕੇਸ਼ ਸਿੰਘ ਮਣੀ ਰੱਕੜ ‘ਤੇ ਸਵਰਗਵਾਸੀ ਪੰਡਿਤ ਮਾਸਟਰ ਹਰਜਿੰਦਰ ਕੁਮਾਰ ਕੌਮਲ ਜੀ, ਸੋਹਨ ਸਿੰਘ ਮਾਨ ਕੱਬਡੀ ਖਿਡਾਰੀ, ਸੁਰਿੰਦਰ ਫਲੋਰਾ ਕੱਬਡੀ ਖਿਡਾਰੀ, ਟੋਪ ਕੱਬਡੀ ਪਲੇਅਰ ਕੂਕੁ ਝੀਰ ਪੁੱਤਰ ਬਾਬੂ ਰਾਮ, ਮਾਸਟਰ ਮਦਨ ਲਾਲ ਜੀ ਦੀ ਨੂੰਹ ਸੈਕੰਡਰੀ ਸਕੂਲ ਅਧਿਆਪਕਾ, ਮੀਨਾ ਰਾਣੀ ਅਧਿਆਪਕਾ ਪੁੱਤਰੀ ਸੱਤਪਾਲ, ਦਿੱਲੀ ਵਾਲੇ ਜਗਦੀਸ਼ ਰਾਮ ਕਬੱਡੀ ਖਿਡਾਰੀ, ਓਮ ਪ੍ਰਕਾਸ਼ ਕੱਬਡੀ ਖਿਡਾਰੀ ਦਿੱਲੀ ਵਾਲੇ, ਗੁਰਦੇਵ ਸਿੰਘ ਬੈਂਸ ਏਅਰ ਫੋਰਸ ਉਨ੍ਹਾਂ ਦਾ ਲੜਕਾ ਨਵੀ ਏਅਰ ਫੋਰਸ,ਜਰਨੈਲ ਸਿੰਘ ਬੈਂਸ ਟੈਲੀਫੋਨ ਓਪਰੇਟਰ, ਜਸਬੀਰ ਸਿੰਘ ਰੱਕੜ, ਕੁਲਦੀਪ ਸਿੰਘ ਦੀਪੀ ਰੱਕੜ ਕਿਸਾਨ ਨੇਤਾ, ਪੰਡਿਤ ਫੌਜੀ ਸ਼ਿਵ ਚੰਦ ਜੀ ਸਿਹਤ ਵਿਭਾਗ, ਪ੍ਰਿੰਸੀਪਲ ਜੁਗਿੰਦਰ ਸਿੰਘ ਮਾਨ ਦਿੱਲੀ, ਕਰਮ ਸਿੰਘ ਐਸ ਡੀ ਓ ਬਿਜਲੀ ਬੋਰਡ ਦਿੱਲੀ, ਦਰਸ਼ਨ ਸਿੰਘ ਦਿਆਲ ਫੌਜੀ, ਮਾਸਟਰ ਦਰਸ਼ਨ ਸਿੰਘ ਖੇਲਾ, ਸਟੇਟ ਅਤੇ ਕੌਮੀ ਪਰਸ਼ਕਾਰ ਵਿਜੇਤਾ ਮਾਸਟਰ ਜਸਬੀਰ ਸਿੰਘ ਖੇਲਾ, ਕੇਨੇਡਾ ਵਾਸੀ ਮਾਸਟਰ ਮਨਜੀਤ ਸਿੰਘ ਖੇਲਾ, ਵਰਤਮਾਨ ਸਮੇਂ ਵਿੱਚ ਪੰਡਿਤ ਕੁਲਵਿੰਦਰ ਕੁਮਾਰ ਕਿੰਦਾ, ਕੁਲਜੀਤ ਰੱਕੜ, ਨੰਬਰਦਾਰ ਸੁਰਿੰਦਰ ਸਿੰਘ, ਕੁਲਵਿੰਦਰ ਸਿੰਘ ਗੋਰਾ ਦਿਆਲ, ਗੋਪੀ ਦਿਆਲ, ਨੰਬਰਦਾਰ ਸੁਰਿੰਦਰ ਸਿੰਘ ਦਿਆਲ, ਜਸਬੀਰ ਸਿੰਘ ਚੌਹਾਨ ਸਮਾਜ ਸੇਵਕ,ਸਵਰਗਵਾਸੀ ਗਰਮੀਤ ਸਿੰਘ ਚੌਹਾਨ ਫੌਜੀ, ਸਵਰਗਵਾਸੀ ਫੌਜੀ ਅਮਰਨਾਥ ਝੀਰ,ਗੁਰਦਵਾਰਾ ਪ੍ਰਧਾਨ ਚੂਹੜ ਸਿੰਘ ਘਣਗਸ,ਰਮਨਜੀਤ ਬੈਂਸ, ਸਰਵਜੀਤ ਬੈਂਸ, ਜਸਬੀਰ ਸਿੰਘ ਜਸੂ ਚੌਹਾਨ, ਅਜੀਤ ਸਿੰਘ ਮਾਨ, ਅਵਤਾਰ ਸਿੰਘ ਦਿਆਲ ਪੁੱਤਰ ਮੇਜਰ ਸਿੰਘ, ਕਸ਼ਮੀਰ ਸਿੰਘ ਸ਼ੀਰਾ ਦਿਆਲ, ਪਾਠੀ ਸੰਤੋਖ ਸਿੰਘ, ਨੰਬਰਦਾਰ ਤਰਸੇਮ ਸਿੰਘ ਦਿਆਲ, ਮੋਹਨ ਲਾਲ ਬਾਲਮੀਕ, ਸੁਰਿੰਦਰ ਸਿੰਘ ਫਲੋਰਾ,ਠੇਕੇਦਾਰ ਦਿਲਦਾਰ ਸਿੰਘ, ਪਾਖਰ ਸਿੰਘ ਜੱਸਲ ਸੈਕਰੇਟਰੀ ਸੱਬ ਡਿਵੀਜਨ ਬਲਾਕ ਸੰਮਤੀ ਬਲਾਚੌਰ, ਠੇਕੇਦਾਰ ਜੋਗਿੰਦਰ ਸਿੰਘ, ਠੇਕੇਦਾਰ ਸਤਨਾਮ ਸਿੰਘ, ਅਮਰਜੀਤ ਸਿੰਘ ਦਿਆਲ, ਅਵਤਾਰ ਸਿੰਘ ਘੁੱਗ ਦਿਆਲ, ਕਾਬਲ ਸਿੰਘ ਦਿਆਲ, ਸੁਰਿੰਦਰ ਸਿੰਘ ਦਿਆਲ, ਰਘਬੀਰ ਸਿੰਘ ਭੀਰਾ ਦਿਆਲ, ਅਮਰਜੀਤ ਸਿੰਘ ਘਣਗਸ, ਸੂਬੇਦਾਰ ਸਤਵਿੰਦਰ ਸਿੰਘ ਰੱਕੜ, ਜਸਬੀਰ ਸਿੰਘ ਜੱਸੀ ਰੱਕੜ, ਮੁੱਖਤਿਆਰ ਸਿੰਘ ਰੱਕੜ ਗਰੀਸ, ਜਸਬੀਰ ਸਿੰਘ ਜਸੂ ਰੱਕੜ, ਨੰਬਰਦਾਰ ਅਵਤਾਰ ਸਿੰਘ ਰੱਕੜ, ਕਰਨੈਲ ਸਿੰਘ ਰੱਕੜ, ਸਰਵਜੀਤ ਸਿੰਘ ਰੱਕੜ, ਲਖਬੀਰ ਸਿੰਘ ਰੱਕੜ, ਦਿਲਬੀਰ ਸਿੰਘ ਰੱਕੜ, ਸੂਬੇਦਾਰ ਮਨਜੀਤ ਸਿੰਘ ਰੱਕੜ, ਹਰਮੇਸ਼ ਸਿੰਘ ਦਿਆਲ, ਝਲਮਣ ਸਿੰਘ ਦਿਆਲ, ਸਵਰਗਵਾਸੀ ਸਰਿੰਦਰ ਸਿੰਘ ਕਾਮਰੇਡ, ਸਵਰਗਵਾਸੀ ਪੰਡਿਤ ਰਾਮ ਪ੍ਰਕਾਸ਼ ਕਵੀ ਅਤੇ ਸਵਰਗਵਾਸੀ ਕਿਸ਼ਨ ਚੰਦ ਦਾ ਸਾਰਾ ਹੀ ਪ੍ਰੀਵਾਰ, ਸਵਰਗਵਾਸੀ ਰਤਨ ਚੰਦ ਮਾਨ ਕਵੀਸ਼ਰ, ਪੰਡਿਤ ਹਰਬੰਸ ਲਾਲ ਜੀ, ਜੇ ਈ ਬਿਜਲੀ ਬੋਰਡ ਭਗਤ ਰਾਮ, ਪਰਸਾ ਸਿੰਘ ਰੱਕੜ,ਸੁਰਿੰਦਰ ਸਿੰਘ ਜਖਮੀ ਕੌਲਗੜ੍ਹ, ਅਮਰੀਕ ਸਿੰਘ ਘਣਗਸ ਜੇ ਈ ਪਾਵਰਕਾਮ, ਪਰਤਾਪਾ ਰਾਮ ਝੀਰ ਡਬੋਲੀਆ, ਹਰਬੰਸ ਲਾਲ ਡਬੋਲੀਆ, ਪ੍ਰਕਾਸ਼ ਰਾਮ ਝੀਰ ਸਮਾਜ ਸੇਵਕ, ਗੁਰਮੀਤ ਸਿੰਘ ਚੌਹਾਨ ਫੌਜੀ ਦਫਤਰ ਕਲਰਕ, ਕਿਸ਼ਨ ਕੁਮਾਰ ਖੱਤਰੀ ਸਮਾਜ ਸੇਵਕ ਆਦਿ ਵਰਗੇ ਉਪਰੋਕਤ ਸਾਰਿਆਂ ਨੇ ਪਿੰਡ ਦੀ ਬਹਿਤਰੀ ਸਮੇਤ ਵਿਕਾਸ ਕਾਰਜਾਂ ਵਿੱਚ ਚੋਖਾ ਹਿੱਸਾ ਪਾਇਆ। ਗਿਆਨ ਸਿੰਘ ਫਲੋਰਾ ਬਿਜਨੈੱਸ ਮੈਨ ਅਸਾਮ ਦਾ ਵੀ ਪਿੰਡ ਦੇ ਸਮਾਜ ਸੇਵੀ ਕੰਮਾਂ ਵਿੱਚ ਯੋਗਦਾਨ ਰਿਹਾ। ਪਿੰਡ ਦੇ ਸਾਰਿਆਂ ਗੋਤਾਂ ਸਮੇਤ ਸਾਰੀਆਂ ਜਾਤਾਂ ਵਾਲੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਮੁੰਡਿਆਂ ਦਾ ਵੀ ਕਾਫੀ ਵੱਡਾ ਯੋਗਦਾਨ ਰਿਹਾ ਅਤੇ ਅੱਗੇ ਤੋਂ ਹੋਵੇਗਾ।

ਪਿੰਡ ਦੇ ਵਿਕਾਸ ਲਈ ਸਰਕਾਰੀ ਅਤੇ ਨਿੱਜੀ ਵਿਤੀ ਸਹਾਇਤਾ

ਪਿੰਡ ਨੂੰ 2019 ਤੋਂ ਜਨਵਰੀ 2023 ਤੱਕ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵਲੋਂ ਮਿਲੀ ਵਿਤੀ ਸਹਾਇਤਾ ਦਾ ਵਿਸਥਾਰ ਸਾਹਿਤ ਵੇਰਵੇ:-ਸੈਂਟਰ ਸਰਕਾਰ ਸਮੇਤ ਪੰਜਾਬ ਸਰਕਾਰ ਤੋਂ ਪੰਚਾਇਤ ਨੂੰ ਪਿੰਡ ਦੇ ਵਿਕਾਸ ਲਈ ਮਿਲੀ ਮਾਇਕ ਸਹਾਇਤਾ ਅੰਦਾਜਨ ਚਾਲੀ ਕੁ ਲੱਖ-/ਰੁਪਏ॥

ਸਾਲ 2015-2016 ਤੋਂ ਅਤੇ ਸਰਪੰਚੀ ਦੌਰ 2019 ਤੋਂ ਹੀ ਅਮਰਜੀਤ ਸਿੰਘ ਖੇਲਾ ਬਲਜੀਤ ਸਿੰਘ ਖੇਲਾ ਸਪੁਤਰ ਮਾਸਟਰ ਮਨਮੋਹਨ ਸਿੰਘ ਖੇਲਾ ਸਰਪੰਚ ਸਪੁਤਰ ਸਵਰਗਵਾਸੀ ਮੂਲਾ ਸਿੰਘ ਖੇਲਾ ਦੇ ਪ੍ਰੀਵਾਰ ਵਲੋਂ ਆਪਣੀ ਨਿੱਜੀ ਜੇਬ ਵਿੱਚੋ ਆਪਣੇ ਪਿੰਡ ਸਮੇਤ ਨਾਲ ਲਗਦੇ ਪਿੰਡਾਂ ਸਮੇਤ ਇਲਾਕੇ ਲਈ ਸਮਾਜ ਭਲਾਈ ਅਤੇ ਲੋਕ ਸੇਵਾ ਲਈ ਕੀਤੇ ਗਏ ਖਰਚਿਆਂ ਦਾ ਵੇਰਵਾ:- ਪਿੰਡ ਦੇ ਸਕੂਲ ਸਮੇਤ ਲਾਇਬ੍ਰੇਰੀ ਸਮੇਤ ਕਸਰਤ ਘਰ ਔਰਤਾਂ ਅਤੇ ਆਦਮੀ ਸਮੇਤ ਪਿੰਡ ਦੇ ਵਿਕਾਸ ਕਾਰਜਾਂ ਲਈ ਖਰਚੀ ਗਈ ਰਾਸ਼ੀ ਸਮੇਤ ਲੋੜਵੰਦ ਪ੍ਰਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ਲਈ ਦਾਨ ਵਜੋਂ ਕੀਤੀ ਗਈ ਮਦਤ ਅਤੇ ਨਾਲ ਲਗਦੇ ਪਿੰਡਾਂ ਲਈ ਕੀਤੀ ਗਈ ਮਦਤ॥

(1) ਪਿੰਡ ਦੇ ਵਿਕਾਸ ਲਈ ਖੇਲਾ ਪ੍ਰੀਵਾਰ ਵਲੋਂ ਨਿੱਜੀ ਜੇਬ ਵਿੱਚੋਂ ਕੀਤਾ ਗਿਆ ਕੁੱਲ ਖਰਚਾ:-6153350/-ਰੁਪਏ॥

(2) ਪਿੰਡ ਦੇ ਲੋੜਵੰਦ ਪ੍ਰੀਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ਲਈ ਅਤੇ ਲੋੜਵੰਦਾਂ ਦੇ ਇਲਾਜ ਲਈ ਕੀਤਾ ਖਰਚਾ=857500/- ਰੁਪਏ॥

(3) ਪਿੰਡ ਤੋਂ ਬਾਹਰ ਦੇ ਲੋਕ ਭਲਾਈ ਹਿਤ ਗੁਆਂਢੀ ਪਿੰਡਾਂ ਲਈ ਖੇਲਾ ਪ੍ਰੀਵਾਰ ਵਲੋਂ ਕੀਤਾ ਗਿਆ ਖਰਚਾ=5508250/-ਰੁਪਏ ਇਹ ਪਿੰਡ ਸੁਜਾਵਲਪੁਰ ਚੜ੍ਹਦਾ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ}, ਤਹਿਸੀਲ ਬਲਾਚੌਰ, ਬਲਾਕ ਸੜੋਆ ਹੈ। ਜਿਸ ਦੇ ਜਿਲ੍ਹਾ ਮੁਖੀ (ਡਿਪਟੀ ਕਮਿਸ਼ਨਰ) ਸ਼੍ਰੀ ਨਵਜੋਤਪਾਲ ਸਿੰਘ ਜੀ ਹਨ।ਸਬ ਡਿਵੀਜਨ ਬਲਾਚੌਰ ਦੇ ਮੁਖੀ ਐਸ ਡੀ ਐਮ ਸਰਦਾਰ ਵਿਕਰਮਦੀਪ ਸਿੰਘ ਸਾਹਿਬ ਜੀ ਹਨ।ਬਲਾਕ ਵਿਕਾਸ ਅਫਸਰ ਸਾਹਿਬ ਸੜੋਆ ਜੀ ਸਰਦਾਰ ਗੁਰਪ੍ਰੀਤ ਸਿੰਘ ਜੀ ਹਨ। ਪੰਚਾਇਤ ਅਫਸਰ ਬਲਾਕ ਸੜੋਆ ਸਰਦਾਰ ਸੁਰਿੰਦਰ ਸਿੰਘ ਜੀ ਹਨ। ਪਿੰਡ ਦੇ ਪੰਚਾਇਤ ਸੈਕਟਰੀ ਸੁਖਦੇਵ ਸਿੰਘ ਜੀ ਹਨ। ਪਿੰਡ ਦੇ ਮਿਡਲ ਸਕੂਲ ਤੱਕ ਦੇ ਮੁਖੀ ਸ਼੍ਰੀ ਦਵਿੰਦਰਪਾਲ ਹਕਲਾ ਜੀ ਹਨ।ਪਿੰਡ ਦੇ ਨੰਬਰਦਾਰ ਸਰਦਾਰ ਸੁਰਿੰਦਰ ਸਿੰਘ ਦਿਆਲ, ਤਰਸੇਮ ਸਿੰਘ ਦਿਆਲ ਅਤੇ ਸ਼੍ਰੀ ਰਾਮ ਕਿਸ਼ਨ ਸਿੰਘ ਜੀ ਹਨ। ਸਵਰਗਵਾਸੀ ਨੰਬਰਦਾਰ ਅਜੀਤ ਸਿੰਘ ਦੀ ਥਾਵੇਂ ਹਾਲੇ ਤੱਕ ਕਿਸੀ ਦੀ ਵੀ ਨਿਗ਼ੁਕਤੀ ਨਹੀਂ ਹੋਈ ਇਹ ਥਾਂ ਹਾਲੇ ਖਾਲੀ ਹੈ। ਪਿੰਡ ਦੇ ਪੰਚ ਬਲਬੀਰ ਸਿੰਘ ਜੀ, ਰਕਸ਼ਾਂ ਦੇਵੀ ਜੀ, ਰਣਜੀਤ ਕੌਰ ਜੀ, ਸਵਰਗਵਾਸੀ ਬਲਬੀਰ ਕੌਰ ਜੀ, ਨਰਿੰਦਰ ਕੁਮਾਰ ਜੀ ਅਤੇ ਪਾਖਰ ਰਾਮ ਜੀ ਹਨ। ਪਿੰਡ ਦੇ ਮੋਹਤਵਰ ਵਿਅਕਤੀ ਸਾਬਕਾ ਸਰਪੰਚ ‘ਤੇ ਰਿਟਾਇਰਡ ਜਿਲ੍ਹਾ ਸਿੱਖਿਆ ਅਫਸਰ ਅਜੀਤ ਸਿੰਘ ਖੇਤਾਨ. ਸ਼ਾਬਕਾ ਸਰਪੰਚ ਚੂਹੜ ਸਿੰਘ ਚੌਹਾਨ, ਸਾਬਕਾ ਸਰਪੰਚ ਕੁਲਦੀਪ ਸਿੰਘ ਚੌਹਾਨ, ਸਾਬਕਾ ਸਰਪੰਚ ਹੁਸਨ ਲਾਲ ਜੀ, ਪੰਡਿਤ ਹਰੀ ਗੋਬਿੰਦ ਜੀ ਸਾਬਕਾ ਪੰਚ, ਸਾਬਕਾ ਪੰਚ ਸਰਵਜੀਤ ਸਿੰਘ ਬੈਂਸ, ਕੁਲਦੀਪ ਸਿੰਘ ਦੀਪੀ ਰੱਕੜ ਸਮਾਜ ਸੇਵਕ, ਕਸ਼ਮੀਰ ਸਿੰਘ ਦਿਆਲ ਸਮਾਜ ਸੇਵਕ, ਨਰਿੰਦਰ ਸਿੰਘ ਦਿਆਲ ਸਮਾਜ ਸੇਵਕ, ਠੇਕੇਦਾਰ ਦੀਦਾਰ ਫਲੋਰਾ, ਠੇਕੇਦਾਰ ਸਤਨਾਮ ਸਿੰਘ ਫਲੋਰਾ, ਹਰਮੇਸ਼ ਸਿੰਘ ਦਿਆਲ, ਝਲਮਣ ਸਿੰਘ ਦਿਆਲ ਸਮਾਜ ਸੇਵਕ, ਸਤਿੰਦਰ ਜੱਸਲ, ਘਣਗਸ ਬੰਸ਼ ਦੇ ਨੌਜਵਾਨ ਅਤੇ ਪ੍ਰਧਾਨ ਚੂਹੜ ਸਿੰਘ ਜੀ। ਸਿਪੀ ਪੁੱਤਰ ਕ੍ਰਿਸ਼ਨ ਰਾਮ ਆਦਿ ਬਹੁਤ ਸਾਰੇ ਨੌਜਵਾਨ ਅਤੇ ਬਜੁਰਗ ਹਨ।

ਇਸ ਪੰਚਾਇਤ ਵਲੋੰ ਕੀਤੇ ਗਏ ਮੁੱਖ ਕੰਮਾੰ ਦਾ ਵੇਰਵਾ:-
(1) ਸਰਕਾਰੀ ਐਲੀਮੈੰਟਰੀ ਪ੍ਰਾਇਮਰੀ ਤੇ ਮਿਡਲ ਸਕੂਲ ਨੂੰ ਸਰਪੰਚ ਮਨਮੋਹਨ ਸਿੰਘ ਦੇ ਪ੍ਰੀਵਾਰ ਨੇ ਸੁਪਰ ਸਮਾਰਟ ਸਕੂਲ ਬਨਾਉਣ ਲਈ ਪਹਿਲ ਕਦਮੀ ਕਰਕੇ ਪੰਜ ਲੱਖ ਪੈੰਹਟ ਹਜਾਰ ਨਕਦ ਦੇ ਕੇ ਸਕੂਲ ਦਾ ਹੁਲੀਏ ਦਾ ਬਦਲਾਓ ਕਰਕੇ ਪੰਜਾਬ ਦਾ ਪਹਿਲਾ ਸੁਪਰ ਸਮਾਰਟ ਸਕੂਲ ਬਣਵਾਇਆ।ਸਕੂਲ ਨੂੰ ਕਲਾਸ ਵਾਈਜ ਇੱਕ ਇੱਕ ਲੈਪਟੋਪ ਦਿੱਤਾ ਗਿਆ ਕੁੱਲ ਅੱਠ ਲੈਪਟੋਪ ਦਿੱਤੇ ਗਏ ਅਤੇ ਛੇ ਪਰੋਜੈਕਟਰ ਵੀ ਦਿੱਤੇ ਗਏ।ਪੈੰਤੀ ਹੁਸ਼ਿਆਰ ਬੱਚਿਆੰ ਨੂੰ ਪੰਜ ਸੌ ਰੁਪਏ ਪ੍ਰਤੀ ਬੱਚਾ ਇਨਾਮ ਦਿੱਤਾ ਗਿਆ।ਸਕੂਲ ਵਿੱਚ ਕੰਮ ਕਰਦੇ 29 ਮਜਦੂਰਾੰ ਨੂੰ ਵੀ ਪੰਜ ਸੌ ਰੁਪਿਆ ਪ੍ਰਤੀ ਮਜਦੂਰ ਇਨਾਮ ਵੀ ਪ੍ਰੀਵਾਰ ਵਲੋੰ ਦਿੱਤਾ ਗਿਆ।ਇਸ ਤੋੰ ਇਲਾਵਾ ਬੈਡਮੈੰਨਟਨ ਕਿਟ ਵਾਲੀਬਾਲ ਕਿਟ ਅਤੇ ਫੁੱਟਬਾਲ ਖੇਡਣ ਦੀ ਕਿੱਟ ਅਤੇ ਸਾਰੇ ਸਕੂਲ ਸਟੈਸ਼ਨਰੀ ਅਤੇ ਵਰਦੀਆੰ ਵੀ ਦਿੱਤੀਆੰ ਗਈਆੰ।ਮਿਡਲ ਸਕੂਲ ਦਾ ਵੀ ਸਮਾਰਟ ਕਮਰਾ ਬਨਾਉਣ ਅਤੇ ਦੂਰੋੰ ਆਉਣ ਵਾਲੇ ਬੱਚਿਆੰ ਦਾ ਟਰਾੰਸਪੋਰਟ ਦਾ ਕਰਾਇਆ ਦੇਣ ਲਈ ਵੀ ਸੱਠ ਹਜਾਰ ਰੁਪਿਆ ਪ੍ਰੀਵਾਰ ਵਲੋੰ ਦਿੱਤਾ ਗਿਆ।
(2) ਪਿੰਡ ਦੇ ਵੇਸਟ ਪਾਣੀ ਦੇ ਹੱਲ ਲਈ ਸੋਲਰ ਮੋਟਰ ਅਤੇ ਬਿਜਲੀ ਦਾ ਕਨੈਕਸ਼ਨ ਅਤੇ ਸਿੰਚਾਈ ਲਈ ਪਾਈਪ ਲਾਈਨ ਕਰਵਾਈ ਅਤੇ ਮੋਟਰ ਖਰਾਬ ਹੋਣ ਦੀ ਸੂਰਤ ਵਿੱਚ ਦੂਜੀ ਇੱਕ ਹੋਰ ਮੋਟਰ ਲੈ ਕੇ ਦਿੱਤੀ ਗਈ ਅਤੇ ਜਮੀਨ ਖਰੀਦਣ ਲਈ ਮਾਇਕ ਮਦਤ ਅਤੇ ਪਾਈਪ ਲੈ ਕੇ ਦਿੱਤੇ ਇਹ ਛੱਪੜ ਦੀ ਕੰਧ ਨੂੰ ਪੂਰਾ ਕਰਨ ਵਿੱਚ ਅਤੇ ਛੱਪੜ ਸਾਫ ਕਰਨ ਵਗੇਰਾ ਦਾ ਟੋਟਲ=1200000/- ਬਾਰਾੰ ਲੱਖ ਰੁਪਿਆ ਸਰਪੰਚ ਦੇ ਪ੍ਰੀਵਾਰ ਵਲੋੰ ਵੇਸਟ ਪਾਣੀ ਦੇ ਹੱਲ ਤੇ ਖਰਚਿਆ ਗਿਆ ਹੈ।
(3) ਸਰਪੰਚ ਦੇ ਪ੍ਰੀਵਾਰ ਵਲੋੰ ਪਿੰਡ ਦੀਆੰ ਔਰਤਾੰ ਦੀ ਕਸਰਤ ਲਈ ਅਤੇ ਸਾਰੇ ਪਿੰਡ ਵਾਸੀਆੰ ਨੂੰ ਪੜ੍ਹਾਈ ਨਾਲ ਜੋੜਨ ਲਈ ਲਾਇਬ੍ਰੇਰੀ ਅਤੇ ਕਸਰਤ ਘਰ ਬਨਾਉਣ ਦਾ ਅੰਦਾਜਨ=2000000/-ਵੀਹ ਲੱਖ ਰੁਪਿਆ ਹੋਇਆ।ਜੋ ਆਪਣੀ ਜੇਬ ਵਿੱਚੋੰ ਕੀਤਾ ਗਿਆ।
(4) ਪਿੰਡ ਦੇ ਨੌਜਵਾਨਾੰ ਦੇ ਜਿੰਮ ਦੀ ਰਿਪੇਅਰ ਅਤੇ ਪਿੰਡ ਵਿੱਚ ਸੀਵਰੇਜ ਪਾਉਣ ਅਤੇ ਗਲੀਆੰ ਵਿੱਚ ਇਟਰਲੌਕ ਲਾਉਣ ਦਾ ਖਰਚਾ ਅਤੇ ਗੁਰਦਵਾਰਾ ਗੁਰੂ ਰਵੀਦਾਸ ਦਾ ਬਰਾੰਡਾ ਪਾਉਣ ਲਈ ਅਤੇ ਕੁੰਨਾੰ ਤੇ ਫਰਸ਼ ਟਾਇਲਾੰ ਵਗੇਰਾ ਲਾਉਣ ਦਾ ਅਤੇ ਬਾਲਮੀਕ ਰਿਸ਼ੀ ਦੀ ਜਗ੍ਹਾ ਬਨਾਉਣ ਦਾ ਜੋ ਵੀ ਮਾਇਕ ਮਦਤ ਕੀਤੀ ਉਹ ਸਰਪੰਚ ਦੇ ਪ੍ਰੀਵਾਰ ਨੇ ਆਪਣੇ ਕੋਲੋੰ ਕੀਤੀ ਹੈ ਅੰਦਾਜਨ ਟੋਟਲ ਖਰਚਾ=500000/-ਪੰਜ ਲੱਖ ਰੁਪਏ।ਇਹ ਟੋਟਲ ਖਰਚਾ ਸਰਪੰਚ ਵਲੋੰ ਆਪਣੀ ਨਿੱਜੀ ਜੇਬ ਵਿੱਚੋੰ ਹੀ ਕੀਤਾ ਗਿਆ ਹੈ।
(5) ਇਸ ਤੋੰ ਇਲਾਵਾ ਸਮਾਜ ਭਲਾਈ ਦੇ ਕੰਮਾੰ ਤੇ ਲੋੜਵੰਦਾੰ ਦੇ ਵਿਆਹਾੰ ਅਤੇ ਇਲਾਜਾੰ ਲਈ ਅਤੇ ਦਿੱਲੀ ਦੇ ਧਰਨੇ ਤੇ ਬੈਠੇ ਕਿਸਾਨਾੰ ਦੀ ਮਦਤ ਲਈ ਅਤੇ ਕਰੋਨਾ ਵੇਲੇ ਮਜਦੂਰਾੰ ਦੀ ਮਦਤ ਲਈ ਸੱਬ ਡਿਵੀਜਨ ਪ੍ਰਸ਼ਾਸ਼ਨ ਰਾਹੀ ਅਤੇ ਕਰੋਨਾ ਵੇਲੇ ਹੀ ਜਿਲ੍ਹਾ ਹੈਲਥ ਵਿਭਾਗ ਦੀ ਮਦਤ ਲਈ ਵੀ ਸਰਪੰਚ ਦੇ ਪ੍ਰੀਵਾਰ ਦੀ ਜੇਬ ਵਿੱਚੋੰ ਹੀ ਕੀਤਾ ਗਿਆ ਹੈ ਜੋ ਅੰਦਾਜਨ=1000000/-ਦਸ ਲੱਖ ਰੁਪਿਆ॥
(6) ਇਸ ਤੋੰ ਇਲਾਵਾ ਪਿੰਡ ਦਾ ਬੱਸ ਅੱਡਾ ਬਣਵਾਇਆ ਗਿਆ ਸ਼ਮਸ਼ਾਨਘਾਟ ਦੀ ਰਿਪੈਅਰ ਕਰਵਾਈ ਗਈ ਗੁਰਦਵਾਰਾ ਸਾਹਿਬ ਧਾਰਮਿਕ ਪੈੰਨਟਿੰਗਜ ਕਰਵਾਈਆੰ ਗਈਆੰ ਅਤੇ ਮੇਨ ਗੇਟ ਦਰਵਾਜੇ ਤੇ ਸਭਿਆਚਾਰਕ ਪੈੰਨਟਿੰਗਜ ਕਰਵਾਈਆ ਗਈਆ ਪਿੰਡ ਦੀਆੰ ਗਲੀਆੰ ਨੂੰ ਦਰਸਾਉੰਦੇ ਸਾਈਨ ਬੋਰਡ ਲਾਏ ਗਏ ਅਤੇ ਸਕੂਲੀ ਬੱਚਿਆ ਦੀ ਸੁਰਖਿਆ ਲਈ ਟਰੈਫਿਕ ਨੂੰ ਵਾਰਨਿੰਗ ਦਿੰਦੇ ਸਾਈਨ ਬੋਰਡ ਲਾਏ ਗਏ।ਜੋ ਅੰਦਾਜਨ = 200000/-ਦੋ ਲੱਖ ਰੁਪਿਆ ਇਹ ਵੀ ਸਰਪੰਚ ਦੇ ਪਰੀਵਾਰ ਨੇ ਖਰਚਾ ਕੀਤਾ ਹੈ।
(7) ਇਸ ਤੋੰ ਇਲਾਵਾ ਸਰਕਾਰ ਵਲੋੰ ਵੀ ਆਈਆੰ ਗਰਾਟਾੰ ਦੇ ਪੈਸੇ ਬੀ ਡੀ ਓ ਦਫਤਰ ਸੜੋਆ ਦੇ ਕਰਮਚਾਰੀਆੰ ਵਲੋੰ ਖਰਚ ਕੀਤੇ ਗਏ ਹਨ।ਉਹ ਸਾਰਾ ਵੇਰਵਾ ਬੀ ਡੀ ਓ ਦਫਤਰ ਵਿਖੇ ਹੈ।
(8) ਆਉਣ ਵਾਲੇ ਸਮੇੰ ਵਿੱਚ ਵੀ ਪਿੰਡ ਦੇ ਵਿਕਾਸ ਲਈ ਸਰਪੰਚ ਦਾ ਪ੍ਰੀਵਾਰ ਬਿਨੇ ਕਿਸੇ ਆਹੁਦੇ ਦੇ ਲਾਲਚ ਤੋੰ ਬਿਨਾ ਕਿਸੇ ਪੰਚੀ ਸਰਪੰਚੀ ਲੈਣ ਤੋੰ ਤਿਲ ਫੁੱਲ ਵਜੋੰ ਸੇਵਾ ਜਾਰੀ ਰੱਖੇਗਾ|

ਇਹ ਪਿੰਡ ਦੇਸ਼ ਦੀ ਅਜਾਦੀ ਦੀ ਲੜਾਈ ਵਿੱਚ ਵੀ ਹਿੱਸਾ ਪਾਉਣ ਵਾਲਿਆਂ ਦਾ ਵੀ ਪਿੰਡ ਹੋਇਆ ਹੈ

ਇਸ ਪਿੰਡ ਨੂੰ ਅਜਾਦੀ ਦੀ ਲੜਾਈ ਵਿੱਚ ਹਿੱਸਾ ਪਾਉਣ ਵਾਲੀ ਦੁਆਬੇ ਦੀ ਬਬਰ ਲਹਿਰ ਦੇ ਯੋਧੇ ਬਬਰ ਰਾਮ ਸਿੰਘ, ਬਬਰ ਵਰਿਆਮ ਸਿੰਘ ਪਿੰਡ ਬਬਰ ਮਜਾਰਾ ਦੇ ਦੋਵਾਂ ਭਰਾਵਾਂ ਦਾ ਪਿੰਡ ਸੁਜਾਵਲਪੁਰ ਦੇ ਨੰਬਰਦਾਰ ਤਰਸੇਮ ਸਿੰਘ ਹੋਰਾਂ ਦੀਆਂ ਦੋਵੇਂ ਸਕੀਆਂ ਭੂਆਂ ਸਕੇ ਫੁਫੜ ਭਰਾਵਾਂ ਨੂੰ ਵਿਆਹੀਆਂ ਹੋਣ ਕਰਕੇ ਸੋਹਰਾ ਘਰ ਹੋਣ ਦਾ ਮਾਣ ਵੀ ਪ੍ਰਾਪਤ ਹੈ। ਪਿੰਡ ਦੇ ਏਕੇ ਨੇ ਕਈ ਵਾਰ ਬਬਰਾਂ ਨੂੰ ਪੁਲੀਸ ਦੇ ਘੇਰੇ ਵਿੱਚੋਂ ਸਹੀ ਸਲਾਮਤ ਬਾਹਰ ਵੀ ਕੱਢਿਆ। ਜਦੋਂ ਬਬਰਾਂ ਨੇ ਇਸ ਬਬਰ ਲਹਿਰ ਦੇ ਅਜਾਦੀ ਦੀ ਲੜਾਈ ਵਿੱਚ ਹਿੱਸਾ ਪਾਉਣ ਵਾਲੇ ਅਜਾਦੀ ਲੈਣ ਦੇ ਪਰਵਾਨੇ ਬਬਰਾਂ ਦੀਆਂ ਖਬਰਾਂ ਅਥਵਾ ਸੂਹਾਂ ਦੇਣ ਵਾਲੇ ਮੁਖਬਰ ਨੰਬਰਦਾਰਾਂ, ਸਫੇਦਪੋਸ਼ਾਂ, ਜੈਲਦਾਰਾਂ ਦਾ ਸੋਧਾ ਲਾਉਣ ਦਾ ਫੈਸਲਾ ਕੀਤਾ ਗਿਆ ਸੀ। ਉਦੋਂ ਇਸ ਲਹਿਰ ਤਹਿਤ 1922-23 ਵਿੱਚ ਬਬਰਾਂ ਦੀ ਚਾਹ ਪਾਣੀ ਨਾਲ ਸੇਵਾ ਕਰਨ ਵਾਲੇ ਗੁਰਬਚਨ ਸਿੰਘ ਘਣਗਸ, ਅੰਮੀਆ ਘਣਗਸ, ਬਨਾਰਸੀ ਦਾਸ ਰਾਜਾ ਜੀ, ਨਿਹਾਲ ਖੇਲਾ, ਤੇਲੂ ਰਾਮ ਖੇਲਾ, ਹਣਸਾ ਦਿਆਲ, ਸੰਸਾਰਾ ਦਿਆਲ, ਮਥਰਾ ਦਿਆਲ, ਮਾਸਟਰ ਜਵਾਲਾ ਰਾਮ ਮਾਨ, ਤੁੰਗਲ ਰੱਕੜ,ਕਈ ਹੋਰ ਵੀ ਰੱਕੜ ਵੰਸ਼ ਦੇ ਲੋਕ, ਬੇਲੀ ਰਾਮ ਖੇਲਾ, ਬਾਬੂ ਰਾਮ ਝੀਰ, ਪ੍ਰਤਾਪਾ ਰਾਮ ਝੀਰ, ਜਵਾਲਾ ਸਿੰਘ ਦਿਆਲ, ਕਰਮਾ ਰਾਮ ਨੰਬਰਦਾਰ, ਜਗੀਰ ਸਿੰਘ ਖੇਲਾ, ਵਤਨਾ ਰਾਮ ਝੀਰ, ਪਹਿਲਵਾਨ ਸਾਧੂ ਸਿੰਘ ਜੱਸਲ, ਫਕੀਰ ਚੰਦ, ਰਲ਼ਾ ਰਾਮ, ਝਾਬਾ ਰਾਮ, ਬੰਤਾ ਦਿਆਲ, ਬੰਤਾਂ ਘੋਰੀ ਚੌਹਾਨ, ਕਰਮਾ ਮੋਸਰਾ (ਢਿਲੋਂ) ਆਦਿ ਬਹੁਤ ਸਾਰੇ ਪਿੰਡ ਵਾਸੀਆਂ ਨੂੰ ਬ੍ਰਿਿਟਸ਼ ਸਰਕਾਰ ਦੀ ਪੁਲੀਸ ਤੰਗ ਪ੍ਰੇਸ਼ਾਨ ਕਰਦੀ ਰਹੀ ਸੀ। ਜਿਸ ਦੇ ਰੋਸ ਵਜੋਂ ਬ੍ਰਿਿਟਸ਼ ਫੌਜ ਵਿੱਚ ਨੌਕਰੀ ਕਰਨ ਵਾਲੇ ਆਪਣੇ ਬਜੁਰਗਾਂ ਦੀ ਹੋਈ ਬੇਇੱਜਤੀ ਨੂੰ ਨਾ ਸਹਿਨ ਕਰਦੇ ਹੋਏ ਹਵਾਲਦਾਰ ਸੂਬੇਦਾਰ ਤੱਕ ਦੇ ਅਹੁਦਿਆਂ ‘ਤੇ ਨੌਕਰੀ ਕਰਦੇ ਹੋਏ ਗੁਰਬਚਨ ਸਿੰਘ ਗੱਚੋ ਦਿਆਲ, ਜਾਗਰ ਸਿੰਘ ਦਿਆਲ ਅਤੇ ਮੂਲਾ ਸਿੰਘ ਖੇਲਾ ਵਰਗੇ ਨੌਕਰੀ ਛੱਡ ਅਜਾਦੀ ਦੀ ਲੜਾਈ ‘ਚ ਕੁੱਦ ਪਏ ਸਨ।
Scroll to Top